ਰਣਜੀਤ ਸਿੰਘ ਮਸੌਣ
ਅੰਮ੍ਰਿਤਸਰ /////ਸ਼੍ਰੀ ਮਨਿੰਦਰ ਸਿੰਘ, ਆਈ.ਪੀ.ਐਸ., ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਅਤੇ ਯਾਦਵਿੰਦਰ ਸਿੰਘ ਡੀਐਸਪੀ ਅਟਾਰੀ ਦੀ ਅਗਵਾਈ ਹੇਠ ਥਾਣਾ ਚਾਟੀਵਿੰਡ ਪੁਲਿਸ ਵੱਲੋਂ ਗ਼ੈਰਕਾਨੂੰਨੀ ਹਥਿਆਰਾਂ ਅਤੇ ਅਪਰਾਧਕ ਗਤੀਵਿਧੀਆਂ ਖਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਅਹਿਮ ਕਾਮਯਾਬੀ ਹਾਸਲ ਕੀਤੀ ਗਈ। ਪੁਲਿਸ ਥਾਣਾ ਚਾਟੀਵਿੰਡ ਦੀ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਦੋ ਦੋਸ਼ੀਆਂ ਨੂੰ 30 ਬੋਰ ਪਿਸਟਲ ਸਮੇਤ ਕਾਬੂ ਕੀਤਾ ਗਿਆ।
ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਸਤਰਪਾਲ ਸਿੰਘ ਉਰਫ਼ ਸਤਰ ਪੁੱਤਰ ਪ੍ਰਗਟ ਸਿੰਘ, ਵਾਸੀ ਭੰਡਾਲ, ਥਾਣਾ ਖਾਲੜਾ, ਜ਼ਿਲ੍ਹਾ ਤਰਨ ਤਾਰਨ ਅਤੇ ਜਸਵਿੰਦਰ ਸਿੰਘ ਉਰਫ਼ ਲਵ ਪੁੱਤਰ ਇੰਦਰ ਸਿੰਘ, ਵਾਸੀ ਲੱਖਣਾ, ਥਾਣਾ ਵਲਟੋਹਾ, ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ।
ਇਸ ਸਬੰਧੀ ਮੁਕੱਦਮਾਂ ਨੰਬਰ 176 ਮਿਤੀ 5.11.2025, ਧਾਰਾ 25/25(8)-54-59 ਆਰਮਜ਼ ਐਕਟ ਅਧੀਨ ਥਾਣਾ ਚਾਟੀਵਿੰਡ ਵਿੱਚ ਦਰਜ ਕੀਤਾ ਗਿਆ ਹੈ।
Leave a Reply